ਭਾਰਤ ’ਚ ਪਹਿਲੀ ਵਾਰ ਸ਼ੁਰੂ ਹੋਵੇਗਾ ਇੰਜੀਨੀਅਰਿੰਗ ਬਾਇਓਲੋਜੀ ਕੋਰਸ, ਕੇਂਦਰੀ ਮੰਤਰੀ ਜਤਿੰਦਰ ਸਿੰਘ ਦਾ ਐਲਾਨ

ਸਰਕਾਰ ਦੇਸ਼ ’ਚ ਇੰਜੀਨੀਅਰਿੰਗ ਬਾਇਓਲੋਜੀ ’ਚ ਆਪਣੀ ਤਰ੍ਹਾਂ ਦਾ ਪਹਿਲਾ ਪਾਠਕ੍ਰਮ ਸ਼ੁਰੂ ਕਰਨ ਦੀ ਯੋਜਨਾ ਬਣਾ ਰਹੀ ਹੈ। ਕੇਂਦਰੀ ਮੰਤਰੀ ਜਤਿੰਦਰ ਸਿੰਘ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਗਿਆਨ ਤੇ ਤਕਨਾਲੋਜੀ ਮੰਤਰਾਲੇ ’ਚ ਰਾਜ ਮੰਤਰੀ (ਸੁਤੰਤਰ ਚਾਰਜ) ਸਿੰਘ ਨੇ ਕਿਹਾ ਕਿ ਭਾਰਤੀ ਤਕਨਾਲੋਜੀ ਸੰਸਥਾਨ ਅਤੇ ਭਾਰਤੀ ਵਿਗਿਆਨ ਸੰਸਥਾਨ ਨੇ ਵੀ ਮੈਡੀਕਲ ਸਕੂਲ ਸ਼ੁਰੂ ਕਰਨ ਲਈ ਮੰਤਰਾਲੇ ਨੂੰ ਪ੍ਰਸਤਾਵ ਸੌਂਪੇ ਹਨ।

ਮੰਤਰੀ ਨੇ ਨੀਤੀ ਆਯੋਗ ਦੇ ਇਕ ਪ੍ਰੋਗਰਾਮ ’ਚ ਕਿਹਾ, “ਮੈਂ ਇੰਜੀਨੀਅਰਿੰਗ ਬਾਇਓਲੋਜੀ ’ਚ ਇਕ ਪਾਠਕ੍ਰਮ ਸ਼ੁਰੂ ਕਰਨ ਦਾ ਐਲਾਨ ਕਰ ਰਿਹਾ ਹਾਂ, ਜੋ ਭਾਰਤ ’ਚ ਆਪਣੀ ਤਰ੍ਹਾਂ ਦਾ ਪਹਿਲਾ ਪਾਠਕ੍ਰਮ ਹੋਵੇਗਾ।” ਸਿੰਘ ਨੇ ਦੱਸਿਆ ਕਿ ਅਲਟਰਾਸਾਊਂਡ ਜਾਂ ਉੱਨਤ ਐੱਮ. ਆਰ. ਆਈ. ਕਰਨਾ ਹੁਣ ਕੇਵਲ ਰੇਡੀਓਲੋਜਿਸਟ ਤੱਕ ਹੀ ਸੀਮਤ ਨਹੀਂ ਹੈ। ਭਵਿੱਖ ’ਚ ਅਜਿਹੀ ਪ੍ਰਕਿਰਿਆ ਦੌਰਾਨ ਇਕ ਇਲੈਕਟ੍ਰੌਨਿਕਸ ਇੰਜੀਨੀਅਰ ਵੀ ਰੇਡੀਓਲੋਜਿਸਟ ਦੇ ਨਾਲ ਕੰਮ ਕਰ ਸਕਦਾ ਹੈ। ਉਨ੍ਹਾਂ ਕਿਹਾ, “ਸਾਨੂੰ ਆਪਣਾ ਸੁਤੰਤਰ ਅਤੇ ਮਜ਼ਬੂਤ ​​ਪ੍ਰਤਿਭਾ-ਨਿਰਮਾਣ ਈਕੋ-ਸਿਸਟਮ ਬਣਾਉਣਾ ਚਾਹੀਦਾ ਹੈ।” ਮੰਤਰੀ ਨੇ ਜੈਵਿਕ ਅਰਥਵਿਵਸਥਾ ਵਿਚ ਵਿਸ਼ਵ ਲੀਡਰਸ਼ਿਪ ਪ੍ਰਾਪਤ ਕਰਨ ਅਤੇ 2047 ਤੱਕ 2600 ਬਿਲੀਅਨ ਅਮਰੀਕੀ ਡਾਲਰ ਦੇ ਜੈਵਿਕ ਅਰਥਵਿਵਸਥਾ ਦੇ ਟੀਚੇ ਨੂੰ ਪ੍ਰਾਪਤ ਕਰਨ ਲਈ ਭਾਰਤ ਲਈ ਰਣਨੀਤਕ ਰੋਡਮੈਪ ਵੀ ਸਾਂਝਾ ਕੀਤਾ।

Leave a Reply

Your email address will not be published. Required fields are marked *