ਜਾਣੋ ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ? ਧੀ ਦਿਸ਼ਾਨੀ ਦੀ ਹੋਈ ਮੰਗਣੀ

ਦਿੱਗਜ ਅਦਾਕਾਰ ਅਤੇ ਸਿਆਸਤਦਾਨ ਮਿਥੁਨ ਚੱਕਰਵਰਤੀ ਦੀ ਧੀ ਦਿਸ਼ਾਨੀ ਚੱਕਰਵਰਤੀ ਨੇ ਆਪਣੇ ਪ੍ਰੇਮੀ ਮਾਈਲਸ ਮੰਟਜ਼ਾਰਿਸ ਨਾਲ ਮੰਗਣੀ ਕਰਵਾ ਲਈ ਹੈ। ਦੋਵੇਂ 6 ਦਸੰਬਰ 2026 ਨੂੰ ਵਿਆਹ ਕਰਾਉਣਗੇ। ਦਿਸ਼ਾਨੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਕਈ ਤਸਵੀਰਾਂ ਸਾਂਝੀਆਂ ਕੀਤੀਆਂ, ਜਿਨ੍ਹਾਂ ਵਿਚੋਂ ਇਕ ਤਸਵੀਰ ਵਿੱਚ ਮਾਈਲਸ ਗੋਡਿਆਂ ਭਾਰ ਬੈਠ ਕੇ ਦਿਸ਼ਾਨੀ ਨੂੰ ਪ੍ਰਪੋਜ਼ ਕਰਦਾ ਦਿਖਾਈ ਦੇ ਰਿਹਾ ਹੈ। ਕੈਪਸ਼ਨ ਵਿੱਚ ਦਿਸ਼ਾਨੀ ਨੇ ਲਿਖਿਆ: “06.12.2026 … ਹਮੇਸ਼ਾ ਲਈ ਇਕੱਠੇ ਰਹਿਣ ਦਾ ਸਭ ਤੋਂ ਆਸਾਨ ਫੈਸਲਾ।” 

ਕੌਣ ਹੈ ਮਿਥੁਨ ਚੱਕਰਵਰਤੀ ਦਾ ਹੋਣ ਵਾਲਾ ਜਵਾਈ ?

ਮਾਈਲਸ ਮੰਟਜ਼ਾਰਿਸ ਪੇਸ਼ੇ ਤੋਂ ਇੱਕ ਸਟੇਡੀਕੈਮ ਆਪਰੇਟਰ ਅਤੇ ਕਲਰਿਸਟ ਹੈ। ਉਹ ਫਿਲਮ ਅਤੇ ਵਿਜ਼ੂਅਲ ਪ੍ਰੋਡਕਸ਼ਨ ਇੰਡਸਟਰੀ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਉਹ ਗਲੈਮਰ ਦੀ ਦੁਨੀਆ ਤੋਂ ਦੂਰ ਰਹਿੰਦਾ ਹੈ, ਪਰ ਦਿਸ਼ਾਨੀ ਨਾਲ ਉਸਦੀ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ।

ਦੱਸ ਦੇਈਏ ਕਿ ਦਿਸ਼ਾਨੀ ਮਿਥੁਨ ਦੀ ਗੋਦ ਲਈ ਹੋਈ ਧੀ ਹੈ। ਮਿਥੁਨ ਦਾ ਵਿਆਹ ਅਦਾਕਾਰਾ ਯੋਗੀਤਾ ਬਾਲੀ ਨਾਲ ਹੋਇਆ ਹੈ। ਉਨ੍ਹਾਂ ਦਾ ਪਹਿਲਾ ਵਿਆਹ 1979 ਵਿੱਚ ਅਦਾਕਾਰਾ ਹੇਲੇਨਾ ਲੂਕ ਨਾਲ ਹੋਇਆ ਸੀ ਪਰ 4 ਮਹੀਨੇ ਬਾਅਦ ਹੀ ਇਹ ਜੋੜਾ ਵੱਖ ਹੋ ਗਿਆ ਸੀ। ਫਿਰ ਮਿਥੁਨ ਨੇ ਯੋਗੀਤਾ ਬਾਲੀ ਨਾਲ 1979 ਵਿੱਚ ਵਿਆਹ ਕਰਵਾ ਲਿਆ। ਉਨ੍ਹਾਂ ਦੇ 4 ਬੱਚੇ ਹਨ, ਮਿਮੋਹ, ਉਸ਼ਮੇ, ਨਮਾਸ਼ੀ, ਅਤੇ ਗੋਦ ਲਈ ਧੀ ਦਿਸ਼ਾਨੀ।

Leave a Reply

Your email address will not be published. Required fields are marked *