ਲੌਂਗੋਵਾਲ, 21 ਸਤੰਬਰ (ਜਗਸੀਰ ਸਿੰਘ) – ਭਾਰਤ ਸਰਕਾਰ ਦੀ ਮਾਲਵੇ ਦੇ ਪੇਂਡੂ ਖੇਤਰ ਵਿੱਚ ਸਥਿਤ ਪ੍ਰਸਿੱਧ ਤਕਨੀਕੀ ਸੰਸਥਾ ਸੰਤ ਲੌਂਗੋਵਾਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਸਲਾਇਟ ਦਾ ਸਾਲਾਨਾ ਤਕਨੀਕੀ ਮੇਲਾ ਟੈਕਫੈਸਟ – 2025 ਜੋ ਤਕਨੀਕੀ ਨਵੀਨਤਾ, ਸੱਭਿਆਚਾਰਕ ਏਕੀਕਰਨ ਅਤੇ ਵਿਦਿਆਰਥੀ ਪ੍ਰਤਿਭਾ ਨੂੰ ਪ੍ਰਦਰਸ਼ਿਤ ਕਰਦਾ ਹੈ, ਸ਼ਾਨਦਾਰ ਪ੍ਰਦਰਸ਼ਨ ਨਾਲ ਸਮਾਪਤ ਹੋਇਆ, ਪ੍ਰੋ. ਸ਼ਾਲਿਨੀ ਬੱਤਰਾ, ਡੀਨ, ਫੈਕਲਟੀ, ਥਾਪਰ ਯੂਨੀਵਰਸਿਟੀ, ਪਟਿਆਲਾ, ਅਤੇ ਪ੍ਰੋ. ਮਨੀਕਾਂਤ ਪਾਸਵਾਨ, ਡਾਇਰੈਕਟਰ, ਸਲਾਇਟ ਇਸ ਸਮਾਗਮ ਵਿੱਚ ਮੁੱਖ ਮਹਿਮਾਨ ਸਨ ,ਪ੍ਰੋ. ਐਮ.ਐਮ. ਸਿਨਹਾ (ਡੀਨ), ਪ੍ਰੋ. ਇੰਦਰਾਜ ਸਿੰਘ, ਪ੍ਰੋ. ਐਮ.ਐਮ. ਸਿੰਘ, ਡਾ. ਪ੍ਰੀਤ ਪਾਲ ਕੌਰ, ਡਾ. ਸ਼ੰਕਰ ਸਿੰਘ (ਮੁਖੀ, ਮਕੈਨੀਕਲ ਵਿਭਾਗ), ਕਈ ਸੀਨੀਅਰ ਫੈਕਲਟੀ ਅਤੇ ਸਟਾਫ ਦੇ ਨਾਲ, ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ। ਇਸ ਬਹੁਪੱਖੀ ਤਿਉਹਾਰ ਵਿੱਚ 38 ਸੰਸਥਾਵਾਂ ਦੇ 250 ਭਾਗੀਦਾਰਾਂ ਨੇ ਹਿੱਸਾ ਲਿਆ। ਸਾਰੇ ਜੇਤੂਆਂ ਨੂੰ ਇਨਾਮ ਮੈਡਲ, ਨਕਦ ਪੁਰਸਕਾਰ ਅਤੇ ਸਰਟੀਫਿਕੇਟ ਪ੍ਰਦਾਨ ਕੀਤੇ ਗਏ। ਅਫਰੀਕਾ ਦੇ ਵਿਦਿਆਰਥੀਆਂ, ਖਾਸ ਕਰਕੇ ਕੇਪੀਆਰ/ਐਲਪੀਯੂ ਕਾਲਜ, ਜਲੰਧਰ ਅਤੇ ਚੰਡੀਗੜ੍ਹ ਦੇ ਕੁਝ ਸੰਸਥਾਵਾਂ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਪੁਰਸਕਾਰ ਪ੍ਰਾਪਤ ਕੀਤੇ, ਹਿਮਾਚਲ ਪ੍ਰਦੇਸ਼ ਦੇ ਵਿਦਿਆਰਥੀਆਂ ਨੇ ਵੀ ਇਸ ਪ੍ਰੋਗਰਾਮ ਵਿੱਚ ਉਤਸ਼ਾਹ ਨਾਲ ਹਿੱਸਾ ਲਿਆ, ਸੱਭਿਆਚਾਰਕ ਸ਼ਾਮ, ਜਿਸ ਵਿੱਚ ਨਾਟੀ, ਭੰਗੜਾ ਅਤੇ ਕਥਕ ਵਰਗੇ ਵੱਖ-ਵੱਖ ਭਾਰਤੀ ਨਾਚ ਰੂਪਾਂ ਦੇ ਮਨਮੋਹਕ ਪ੍ਰਦਰਸ਼ਨ ਸ਼ਾਮਲ ਸਨ, ਜਿੰਨਾ ਨੇ ਭਾਰਤ ਦੀ ਸੱਭਿਆਚਾਰਕ ਵਿਭਿੰਨਤਾ ਨੂੰ ਇੱਕ ਸੂਤਰ ਵਿੱਚ ਬੰਨਿਆ। ਸਮਾਗਮ ਦੇ ਅੰਤ ਵਿੱਚ ਲੇਜ਼ਰ ਸ਼ੋਅ ਰਾਹੀਂ ਤਕਨਾਲੋਜੀ ਅਤੇ ਕਲਾ ਦਾ ਇੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ ਇਸ ਨੂੰ ਦਰਸ਼ਕਾਂ ਨੇ ਖੂਬ ਪਸੰਦ ਕੀਤਾ।
ਸਲਾਇਟ ਦੇ ਤਕਨੀਕੀ ਮੇਲੇ ਟੈਕਫੈਸਟ – 2025 ਦੀ ਸ਼ਾਨਦਾਰ ਸਮਾਪਤੀ