ਡਾ. ਅਮਰਜੀਤ ਕੌਰ ਦਾ ਸੰਗਰੂਰ ਦੇ ਨਵੇਂ ਸਿਵਲ ਸਰਜਨ ਵਜੋਂ ਭਰਵਾਂ ਸਵਾਗਤ

ਸੰਗਰੂਰ,17 ਸਤੰਬਰ (ਜਗਸੀਰ ਸਿੰਘ)- ਸੰਗਰੂਰ ਜ਼ਿਲ੍ਹੇ ਵਿੱਚ ਸਿਹਤ ਵਿਭਾਗ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਲੋੜੀਂਦੇ ਢੰਗ ਨਾਲ ਚਲਾਉਣ ਲਈ ਡਾ.ਅਮਰਜੀਤ ਕੌਰ ਨੇ ਨਵੇਂ ਸਿਵਲ ਸਰਜਨ ਵਜੋਂ ਚਾਰਜ ਸੰਭਾਲ ਲਿਆ ਹੈ। ਉਨ੍ਹਾਂ ਦੇ ਚਾਰਜ ਸੰਭਾਲਣ ‘ਤੇ ਸਿਹਤ ਵਿਭਾਗ ਦੇ ਕਰਮਚਾਰੀਆਂ ਦੀ ਪ੍ਰਮੁੱਖ ਜਥੇਬੰਦੀ ਮਲਟੀਪਰਪਜ ਹੈਲਥ ਇੰਪਲਾਈਜ ਮੇਲ ਫੀਮੇਲ ਯੂਨੀਅਨ ਜਿਲਾ ਸੰਗਰੂਰ ਅਤੇ ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਜਿਲਾ ਸੰਗਰੂਰ ਦੇ ਆਗੂਆ ਨੇ ਸੁਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗਵਾਲ, ਜਿਲਾ ਪ੍ਰਧਾਨ ਅਵਤਾਰ ਸਿੰਘ ਗੰਢੂਆ, ਜਿਲਾ ਆਗੂਆ ਰਾਵਿੰਦਰ ਸਰਮਾ, ਦਲਜੀਤ ਢਿਲੋ, ਗੁਰਪ੍ਰੀਤ ਸਿੰਘ ਵਾਲੀਆ, ਇੰਦਰਜੀਤ ਸਿੰਘ, ਅਤੇ ਹੋਰ ਆਗੂਆ ਦੀ ਅਗਵਾਈ ਹੇਠ ਸਥਾਨਕ ਸਿਵਲ ਸਰਜਨ ਦਫਤਰ ਵਿਖੇ ਉਨ੍ਹਾਂ ਦਾ ਭਰਵਾਂ ਸੁਆਗਤ ਕੀਤਾ ਇਸ ਮੋਕੇ ਜਥੇਬੰਦੀ ਦੇ ਆਗੂਆ ਨੇ ਡਾ. ਕੌਰ ਨੂੰ ਸਨਮਾਨ ਚਿੰਨ ਭੇਟ ਕਰਕੇ ਉਨ੍ਹਾਂ ਦੀ ਨਿਯੁਕਤੀ ਦਾ ਸਵਾਗਤ ਕੀਤਾ। ਇਸ ਮੌਕੇ ਡਾ. ਅਮਰਜੀਤ ਕੌਰ ਨੇ ਕਿਹਾ, “ਮੈਂ ਆਪਣੀ ਡਿਊਟੀ ਨਿਭਾਉਣ ਵਿੱਚ ਪੂਰੀ ਇਮਾਨਦਾਰੀ ਅਤੇ ਜ਼ਿੰਮੇਵਾਰੀ ਨਾਲ ਕੰਮ ਕਰਾਂਗੀ। ਜ਼ਿਲ੍ਹੇ ਦੀ ਜਨਤਾ ਨੂੰ ਵਧੀਆ ਸਿਹਤ ਸੇਵਾਵਾਂ ਪ੍ਰਦਾਨ ਕਰਵਾਉਣ ਲਈ ਹਰ ਸੰਭਵ ਯਤਨ ਕਰਾਂਗੀ ਅਤੇ ਨਾਲ ਹੀ ਮੁਲਾਜਮਾ ਦੀਆ ਹੱਕੀ ਤੇ ਜਾਇਜ ਮੰਗਾ ਤੇ ਮੁਸਕਲਾ ਮੇਰੇ ਕੋਲ ਆਉਣਗੀਆ ਪਹਿਲ ਦੇ ਅਧਾਰ ਤੇ ਹੱਲ ਕਰਾਗੀ ।ਇਸ ਸਮੇਂ ਜਥੇਬੰਦੀ ਦੇ ਆਗੂਆ ਨੇ ਭਰੋਸਾ ਦਿੱਤਾ ਕਿ ਉਹ ਸਿਹਤ ਮੁਲਾਜਮਾਂ ਵਲੋ ਲੋਕਾ ਦੀ ਭਲਾਈ ਲਈ ਕੀਤੀਆ ਜਾ ਰਹੀਆ ਡਿਉਟੀਆਂ ਇਮਾਨਦਾਰੀ ਨਾਲ ਕਰਨਗੇ ਅਤੇ ਪੂਰਾ ਸਹਿਯੋਗ ਉਨ੍ਹਾਂ ਨੂੰ ਦੇਣਗੇ ।ਇਸ ਸਮੇਂ ਜਿਲਾ ਆਗੂ ਮਨਜਿੰਦਰ ਸਿੰਘ, ਰਾਮ ਸਿੰਘ, ਸੁਰਿੰਦਰ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *