ਬਰਸਾਤ ਦੇ ਮੌਸਮ ‘ਚ ਵਧ ਜਾਂਦੈ ਬੀਮਾਰੀਆਂ ਦਾ ਖ਼ਤਰਾ ! ਇੰਝ ਕਰੋ ਸਿਹਤ ਦੀ ਸੰਭਾਲ

ਮੀਂਹ ਦਾ ਮੌਸਮ ਜਿੱਥੇ ਠੰਡਕ ਤੇ ਸੁਹਾਵਣਾ ਮਾਹੌਲ ਲਿਆਉਂਦਾ ਹੈ, ਉੱਥੇ ਹੀ ਇਹ ਸਿਹਤ ਲਈ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਵੀ ਲਿਆ ਸਕਦਾ ਹੈ। ਇਸ ਮੌਸਮ ‘ਚ ਵਾਇਰਲ ਬੁਖਾਰ, ਜਲਦੀ ਇਨਫੈਕਸ਼ਨ, ਡੇਂਗੂ, ਮਲੇਰੀਆ, ਟਾਈਫਾਇਡ ਵਰਗੀਆਂ ਬੀਮਾਰੀਆਂ ਦੇ ਮਾਮਲੇ ਵੱਧ ਜਾਂਦੇ ਹਨ ਪਰ ਕੁਝ ਸਾਵਧਾਨੀਆਂ ਅਪਣਾ ਕੇ ਤੁਸੀਂ ਆਪਣਾ ਸਿਹਤਮੰਦ ਰਹਿਣਾ ਯਕੀਨੀ ਬਣਾ ਸਕਦੇ ਹੋ।

ਮੁੱਖ ਨੁਸਖੇ ਜਿਨ੍ਹਾਂ ਨਾਲ ਹੋ ਸਕਦਾ ਹੈ ਬਚਾਅ:

ਸਾਫ ਸੁਥਰਾ ਪਾਣੀ ਹੀ ਵਰਤੋ:

ਬੀਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਗੰਦਾ ਪਾਣੀ ਹੁੰਦਾ ਹੈ। ਫਿਲਟਰ ਕੀਤਾ ਜਾਂ ਉਬਾਲਿਆ ਹੋਇਆ ਪਾਣੀ ਪੀਓ।

ਭਿੱਜਣ ਤੋਂ ਬਚੋ:

ਭਿੱਜਣ ਕਾਰਨ ਠੰਡ ਲੱਗਣ ਜਾਂ ਸਰਦੀ-ਜ਼ੁਕਾਮ ਦੀ ਸ਼ਿਕਾਇਤ ਹੋ ਸਕਦੀ ਹੈ। ਜੇ ਭਿੱਜ ਜਾਓ ਤਾਂ ਤੁਰੰਤ ਕੱਪੜੇ ਬਦਲੋ।

ਮੱਛਰਾਂ ਤੋਂ ਬਚਾਅ ਕਰੋ:

ਡੇਂਗੂ ਤੇ ਮਲੇਰੀਆ ਜਿਹੀਆਂ ਬੀਮਾਰੀਆਂ ਤੋਂ ਬਚਣ ਲਈ ਮੱਛਰਦਾਨੀ ਵਰਤੋ, ਬੋਡੀ ਕਵਰ ਕਰਨ ਵਾਲੇ ਕੱਪੜੇ ਪਾਓ ਅਤੇ ਮੱਛਰ ਭਜਾਉਣ ਵਾਲੀ ਕ੍ਰੀਮ ਲਗਾਓ।

ਬਾਹਰ ਦੇ ਖਾਣੇ ਤੋਂ ਪਰਹੇਜ਼:

ਮੀਂਹ ਦੇ ਮੌਸਮ ‘ਚ ਬਾਹਰ ਦਾ ਖਾਣਾ ਬੈਕਟੀਰੀਆ ਨਾਲ ਭਰਪੂਰ ਹੋ ਸਕਦਾ ਹੈ। ਘਰ ਦਾ ਤਾਜ਼ਾ ਤੇ ਗਰਮ ਖਾਣਾ ਹੀ ਖਾਓ।

ਸਾਬਣ ਨਾਲ ਹੱਥ ਧੋਣ ਦੀ ਆਦਤ ਬਣਾਓ:

ਹੱਥਾਂ ਰਾਹੀਂ ਬੈਕਟੀਰੀਆ ਸਰੀਰ ‘ਚ ਵਧੇਰੇ ਦਾਖਲ ਹੁੰਦੇ ਹਨ। ਖਾਣ ਤੋਂ ਪਹਿਲਾਂ ਤੇ ਬਾਅਦ ਹੱਥ ਧੋਣਾ ਨਿਯਮ ਬਣਾਓ।

ਸਬਜ਼ੀਆਂ ਅਤੇ ਫਲਾਂ ਨੂੰ ਚੰਗੀ ਤਰ੍ਹਾਂ ਧੋਵੋ:

ਇਹ ਮੌਸਮ ਫੰਗਸ ਅਤੇ ਕੀੜਿਆਂ ਵਾਲੀਆਂ ਬੀਮਾਰੀਆਂ ਦਾ ਕਾਰਨ ਬਣ ਸਕਦਾ ਹੈ। ਸਬਜ਼ੀਆਂ ਅਤੇ ਫਲਾਂ ਨੂੰ ਚੰਗੀ ਤਰ੍ਹਾਂ ਧੋ ਕੇ ਹੀ ਵਰਤੋ।

ਇਮਿਊਨਿਟੀ ਵਧਾਓ:

ਆਮਲਾ, ਅਦਰਕ, ਸ਼ਹਿਦ ਆਦਿ ਵਰਤ ਕੇ ਆਪਣੀ ਇਮਿਊਨਿਟੀ ਵਧਾਓ। ਇਸ ਨਾਲ ਤੁਹਾਨੂੰ ਬੀਮਾਰੀਆਂ ਤੋਂ ਲੜਨ ਦੀ ਤਾਕਤ ਮਿਲਦੀ ਹੈ।

ਮੀਂਹ ਦਾ ਮੌਸਮ ਖੂਬਸੂਰਤ ਤਾਂ ਹੈ ਪਰ ਕੁਝ ਸਾਵਧਾਨੀਆਂ ਨਾ ਵਰਤਣ ਨਾਲ ਇਹ ਹਾਨੀਕਾਰਕ ਹੋ ਸਕਦਾ ਹੈ। ਉਪਰੋਕਤ ਨੁਸਖਿਆਂ ਨੂੰ ਰੋਜ਼ਾਨਾ ਹਿੱਸਾ ਬਣਾ ਕੇ ਤੁਸੀਂ ਆਪਣੇ ਪਰਿਵਾਰ ਦੀ ਸਿਹਤ ਨੂੰ ਸੁਰੱਖਿਅਤ ਰੱਖ ਸਕਦੇ ਹੋ। ਚੰਗੀ ਸਿਹਤ ਲਈ ਜਾਗਰੂਕਤਾ ਹੀ ਸਭ ਤੋਂ ਵਧੀਆ ਇਲਾਜ ਹੈ। 

Leave a Reply

Your email address will not be published. Required fields are marked *