ਮਸ਼ਹੂਰ ਪੰਜਾਬੀ ਗਾਇਕ ਨੂੰ ਡੂੰਘਾ ਸਦਮਾ, ਲੰਮੀ ਬੀਮਾਰੀ ਤੋਂ ਬਾਅਦ ਮਾਤਾ ਦਾ ਹੋਇਆ ਦਿਹਾਂਤ

ਮਸ਼ਹੂਰ ਪੰਜਾਬੀ ਗਾਇਕ ਜੱਸੀ ਗਿੱਲ ਨੂੰ ਡੂੰਘਾ ਸਦਮਾ ਲੱਗਾ ਹੈ। ਜੱਸੀ ਦੇ ਮਾਤਾ ਜੀ ਦਾ ਅੱਜ 27 ਜੁਲਾਈ ਨੂੰ ਇਲਾਜ ਦੌਰਾਨ ਦਿਹਾਂਤ ਹੋ ਗਿਆ ਉਹ ਪਿਛਲੇ 6 ਮਹੀਨੇ ਤੋਂ ਬੀਮਾਰ ਚਲ ਰਹੇ ਸਨ। ਜਾਣਕਾਰੀ ਮੁਤਾਬਕ ਉਨ੍ਹਾਂ ਦੇ ਮਾਤਾ ਰਵਿੰਦਰ ਕੌਰ ਕੈਂਸਰ ਦੀ ਬੀਮਾਰੀ ਤੋਂ ਪੀੜਤ ਸਨ । ਉਨ੍ਹਾਂ ਦਾ ਅੰਤਿਮ ਸੰਸਾਕਰ ਭਲਕੇ 28 ਜੁਲਾਈ ਨੂੰ ਸਵੇਰੇ 10.30 ਵਜੇ ਉਨ੍ਹਾਂ ਦੇ ਜੱਦੀ ਪਿੰਡ ਜੰਡਾਲੀ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਵਿਖੇ ਹੋਵੇਗਾ। 

ਉਸ ਦੇ ਪਰਿਵਾਰ ਵਿਚ ਉਸ ਦੇ ਪਿਤਾ ਸ. ਗੁਰਮਿੰਦਰ ਸਿੰਘ , ਪਤਨੀ ਤੇ ਦੋ ਬੱਚੇ (ਇੱਕ ਧੀ ਤੇ ਇੱਕ ਪੁੱਤਰ) ਹਨ। ਦੱਸ ਦੇਈਏ ਕਿ ਗਾਇਕ ਜੱਸੀ ਗਿੱਲ ਪੰਜਾਬੀ ਤੇ ਹਿੰਦੀ ਮਿਊਜ਼ਿਕ ਇੰਡਸਟਰੀ ਵਿਚ ਕਾਫੀ ਮਸ਼ਹੂਰ ਹਨ। ਜੱਸੀ ਗਿੱਲ ਨੇ ਗਾਇਕੀ ਦੇ ਨਾਲ-ਨਾਲ ਪੰਜਾਬੀ ਅਤੇ ਬਾਲੀਵੁੱਡ ਫਿਲਮਾਂ ਵਿਚ ਕੰਮ ਕੀਤਾ ਹੈ। ‘ਦਿਲ ਵਿਲ ਪਿਆਰ ਵਿਆਰ’ , ‘ਮਿਸਟਰ ਐਂਡ ਮਿਸੀਜ਼ 420’ ਵਰਗੀਆਂ ਫਿਲਮਾਂ ਨੇ ਜੱਸੀ ਨੂੰ ਪਛਾਣ ਬਣਾਈ ਹੈ।

Leave a Reply

Your email address will not be published. Required fields are marked *