ਖਾਣ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੇ ਪੇਟ ‘ਚ ਗੜਬੜੀ ਦੀ ਸਮੱਸਿਆ ਆ ਜਾਂਦਾ ਹੈ ਜਿਸ ਨਾਲ ਪੇਟ ਗੁਬਾਰੇ ਵਾਂਹ ਫੁੱਲਿਆ ਜਾਪਣ ਲੱਗਦਾ ਹੈ। ਗੈਸ ਬਣ ਜਾਂਦੀ ਹੈ, ਜਿਸ ਨਾਲ ਦਿਨ ਭਰ ਭਾਰੀਪਣ ਮਹਿਸੂਸ ਹੋਣ ਲੱਗ ਜਾਂਦਾ ਹੈ। ਜੇਕਰ ਤੁਸੀਂ ਸਿਰਫ ਇਸ ਸਮੱਸਿਆ ਨੂੰ ਗੈਸ ਸਮਝਣ ਦੀ ਗਲਤੀ ਕਰ ਰਹੇ ਹੋ ਤਾਂ ਹੋ ਜਾਓ ਸਾਵਧਾਨ! ਕਿਉਂਕਿ ਇਸਦੇ ਪਿੱਛੇ ਕਈ ਕਾਰਨ ਹੋ ਸਕਦੇ ਹਨ। ਆਓ ਇਸ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਖਾਣਾ ਖਾਣ ਤੋਂ ਤੁਰੰਤ ਬਾਅਦ ਪੇਟ ‘ਚ ਗੜਬੜੀ ਹੋਣ ਦੇ ਕਈ ਕਾਰਨ ਹੋ ਸਕਦੇ ਹਨ ਜਿਨ੍ਹਾਂ ‘ਚੋਂ ਪੇਟ ਦੀ ਸੋਜ, ਖਾਣਾ ਹਜ਼ਮ ਕਰਨ ਦੀ ਪ੍ਰਕਿਰਿਆ ਮੱਠੀ ਹੋਣਾ, ਪੇਟ ਦੇ ਮਸਲਸ ‘ਚ ਖਿੱਚ ਪੈਣਾ ਆਦਿ ਹੋ ਸਕਦੇ ਹਨ। ਜੇਕਰ ਤੁਹਾਨੂੰ ਅਜਿਹੇ ਸੰਕੇਤ ਦਿਖਾਈ ਦਿੰਦੇ ਹਨ ਤਾਂ ਘਬਰਾਓ ਨਾ। ਤੁਸੀਂ ਇਸ ਨੂੰ ਆਸਾਨ ਨੁਸਖਿਆਂ ਨੂੰ ਅਜ਼ਮਾ ਕੇ ਖੁਦ ਨੂੰ ਠੀਕ ਰੱਖ ਸਕਦੇ ਹਨ।
ਅਪਣਾਓ ਇਹ ਨੁਸਖੇ :-
ਅਜਵਾਇਨ ਦਾ ਪਾਣੀ :- ਗੈਸ ਅਤੇ ਫੁੱਲਣ ਨੂੰ ਕੰਟਰੋਲ ਕਰਨ ਲਈ ਅਜਵਾਇਨ ਦਾ ਪਾਣੀ ਬਹੁਤ ਫਾਇਦੇਮੰਦ ਹੁੰਦਾ ਹੈ। ਅਜਵਾਇਨ ਪੇਟ ਲਈ ਬਹੁਤ ਫਾਇਦੇਮੰਦ ਹੈ। ਇਹ ਥਾਈਮੋਲ, ਪਾਚਨ ਕਿਰਿਆ ਨੂੰ ਮਜ਼ਬੂਤ ਬਣਾਉਂਦਾ ਹੈ, ਅਤੇ ਸੌਂਫ ਪੇਟ ਦੀ ਗਰਮੀ ਨੂੰ ਸਾਫ਼ ਕਰਨ ‘ਚ ਮਦਦ ਕਰਦਾ ਹੈ। ਇਸ ਲਈ ਇਕ ਗਲਾਸ ਪਾਣੀ ‘ਚ ਅੱਧਾ ਚਮਚ ਅਜਵਾਇਨ ਤੇ ਇਕ ਚਮਚ ਸੌਂਫ ਦੇ ਬੀਜ ਉਬਾਲ ਕੇ ਫਿਰ ਇਸ ਨੂੰ ਕੋਸਾ ਕੋਸਾ ਪੀਓ।
ਹਿੰਗ ਦਾ ਪਾਣੀ :- ਜਦੋਂ ਪੇਟ ‘ਚ ਖਿਚਾਅ, ਮਰੋੜ ਹੋਣ ਲੱਗਦਾ ਹੈ ਹਿੰਗ ਦਾ ਪਾਣੀ ਬਹੁਤ ਹੀ ਕਾਰਗਰ ਸਾਬਤ ਹੁੰਦਾ ਹੈ। ਇਕ ਕੱਪ ਗਰਮ ਪਾਣੀ ‘ਚ ਇਕ ਚੁਟਕੀ ਹਿੰਗ ਅਤੇ ਇਕ ਚੁਟਕੀ ਨਮਕ ਮਿਲਾ ਕੇ ਇਸਦਾ ਸੇਵਨ ਕਰੋ। ਇਸ ਨਾਲ ਤੁਹਾਨੂੰ ਕਾਫੀ ਆਰਾਮ ਮਿਲਦਾ ਹੈ।
ਜੀਰਾ ਪਾਣੀ :- ਜੀਰੇ ਦਾ ਪਾਣੀ ਪੇਟ ਦੇ ਭਾਰੀਪਣ ਲਈ ਬਹੁਤ ਫਾਇਦੇਮੰਦ ਹੈ। ਇਹ ਪਾਚਨ ਤੰਤਰ ਨੂੰ ਸਰਗਰਮ ਕਰਦਾ ਹੈ। ਦੋ ਕੱਪ ਪਾਣੀ ‘ਚ ਇਕ ਚਮਚ ਜੀਰਾ ਉਬਾਲੋ, ਫਿਰ ਇਸ ਨੂੰ ਥੋੜ੍ਹਾ ਜਿਹਾ ਠੰਡਾ ਕਰੋ ਤੇ ਪੀ ਲਓ। ਇਹ ਦਾ ਸੇਵਨ ਸਵੇਰੇ ਖਾਲੀ ਪੇਟ ਕੀਤਾ ਜਾਵੇ ਤਾਂ ਇਹ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
ਅਦਰਕ ਦਾ ਪਾਣੀ :- ਅਦਰਕ ਦਾ ਪਾਣੀ ਪੇਟ ਦੀ ਜਲਨ, ਐਸੀਡਿਟੀ ਅਤੇ ਗੈਸ ਨੂੰ ਕੰਟਰੋਲ ਕਰਨ ‘ਚ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ‘ਚ ਮੌਜੂਦ ਅਦਰਕ ਵਰਗੇ ਕੁਦਰਤੀ ਤੱਤ ਪਾਚਨ ਕਿਰਿਆ ਨੂੰ ਤੇਜ਼ ਕਰਦੇ ਹਨ ਅਤੇ ਪੇਟ ਫੁੱਲਣ ਅਤੇ ਗੈਸ ਤੋਂ ਰਾਹਤ ਦਿੰਦੇ ਹਨ।
ਨੋਟ :- ਇਹ ਜਾਣਕਾਰੀ ਆਮ ਤੱਥਾਂ ‘ਤੇ ਆਧਾਰਿਤ ਹੈ। ਜਗਬਾਣੀ ਇਸ ਦੀ ਕੋਈ ਪੁਸ਼ਟੀ ਨਹੀਂ ਕਰਦਾ। ਕਿਸੇ ਵੀ ਘਰੇਲੂ ਨੁਸਖੇ ਨੂੰ ਵਰਤਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਓ।