ਤੁਹਾਡੀ ਥਾਲੀ ‘ਚ ਦੇਸੀ ਘਿਓ ਹੈ ਜਾਂ ‘ਜ਼ਹਿਰ’ ! ਖਾਣ ਤੋਂ ਪਹਿਲਾਂ ਪੜ੍ਹ ਲਓ ਪੂਰੀ ਖਬਰ

ਦੇਸੀ ਘਿਓ ਪ੍ਰਾਚੀਨ ਸਮੇਂ ਤੋਂ ਭਾਰਤੀ ਖਾਣ-ਪੀਣ ਦਾ ਇਕ ਅਤੁੱਟ ਹਿੱਸਾ ਰਿਹਾ ਹੈ। ਇਹ ਸਿਰਫ਼ ਖਾਣੇ ਦਾ ਸਵਾਦ ਹੀ ਨਹੀਂ ਵਧਾਉਂਦਾ ਸਗੋਂ ਸਿਹਤ ਲਈ ਵੀ ਕਈ ਲਾਭਦਾਇਕ ਗੁਣ ਰੱਖਦਾ ਹੈ। ਆਯੁਰਵੇਦ ਅਨੁਸਾਰ ਇਸ ਨੂੰ ਸ਼ਕਤੀਸ਼ਾਲੀ ਭੋਜਨ ਮੰਨਿਆ ਗਿਆ ਹੈ ਪਰ ਹਰ ਇਕ ਭੋਜਨ ਵਾਂਗ ਘਿਓ ਵੀ ਹਰ ਕਿਸੇ ਲਈ ਲਾਭਕਾਰੀ ਨਹੀਂ ਹੁੰਦਾ।

ਕੁਝ ਖਾਸ ਸਿਹਤ ਸਬੰਧੀ ਸਮੱਸਿਆਵਾਂ ਵਾਲੇ ਲੋਕਾਂ ਨੂੰ ਇਸ ਦੀ ਵਰਤੋਂ ਤੋਂ ਬਚਣਾ ਚਾਹੀਦਾ ਹੈ, ਨਹੀਂ ਤਾਂ ਇਹ ਉਨ੍ਹਾਂ ਦੀ ਤਬੀਅਤ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਜੇਕਰ ਤੁਹਾਨੂੰ ਕੋਈ ਤਕਲੀਫ ਹੈ ਤਾਂ ਘਿਓ ਦੀ ਵਰਤੋਂ ਸੰਯਮ ਨਾਲ ਕਰਨੀ ਚਾਹੀਦੀ ਹੈ। ਆਓ ਅੱਗੇ ਅਸੀਂ ਜਾਣਾਂਗੇ ਕਿ ਕਿਹੜੀਆਂ ਸਥਿਤੀਆਂ ’ਚ ਦੇਸੀ ਘਿਓ ਖਾਣ ਤੋਂ ਬਚਣਾ ਚਾਹੀਦਾ ਹੈ ਅਤੇ ਕਿਵੇਂ ਇਹ ਕੁਝ ਲੋਕਾਂ ਲਈ ਹਾਨੀਕਾਰਕ ਹੋ ਸਕਦਾ ਹੈ।

ਹਾਈ ਕੋਲੇਸਟ੍ਰੋਲ  :- ਦੇਸੀ ਘਿਓ ’ਚ ਸੈਚੁਰੇਟਿਡ ਚਰਬੀ ਵੱਧ ਮਾਤਰਾ ’ਚ ਹੁੰਦੀ ਹੈ, ਜੋ ਕਿ ਕੋਲੈਸਟ੍ਰੋਲ ਦੇ ਵੱਧਣ ਦਾ ਕਾਰਨ ਬਣਦੀ ਹੈ। ਜੇਕਰ ਤੁਹਾਡਾ LDL ਵਧਿਆ ਹੋਇਆ ਹੈ, ਤਾਂ ਘਿਓ ਦੀ ਮਾਤਰਾ ਘੱਟ ਕਰਨੀ ਚਾਹੀਦੀ ਹੈ।

ਦਿਲ ਦੀਆਂ ਬਿਮਾਰੀਆਂ :- ਜਿਨ੍ਹਾਂ ਨੂੰ ਦਿਲ ਦੀਆਂ ਬਿਮਾਰੀਆਂ ਹਨ ਜਾਂ ਹਾਰਟ ਅਟੈਕ ਹੋ ਚੁੱਕਾ ਹੈ, ਉਨ੍ਹਾਂ ਲਈ ਵਧੇਰੇ ਚਰਬੀ ਵਾਲੇ ਭੋਜਨ ਤੋਂ ਬਚਣਾ ਬਿਹਤਰ ਰਹੇਗਾ। ਘਿਓ ਦੀ ਵੱਧ ਵਰਤੋਂ ਨਾ ਕਰੋ, ਜਾਂ ਹਲਕੀ ਮਾਤਰਾ ’ਚ ਹੀ ਲਓ।

ਮੋਟਾਪਾ :- ਘਿਓ ਇਕ ਹਾਈ ਕੈਲੋਰੀ ਭੋਜਨ ਹੈ। ਜੇਕਰ ਤੁਸੀਂ ਵਧੇਰੇ ਭਾਰ ਜਾਂ ਮੋਟਾਪੇ ਨਾਲ ਜੂਝ ਰਹੇ ਹੋ ਤਾਂ ਘਿਓ ਦੀ ਵਰਤੋਂ ਸੰਯਮ ਨਾਲ ਕਰੋ, ਨਹੀਂ ਤਾਂ ਤੁਹਾਡਾ ਵਜ਼ਨ ਹੋਰ ਵੱਧ ਸਕਦਾ ਹੈ।

ਲਿਵਰ ਦੀ ਬਿਮਾਰੀ :- ਫੈੱਟੀ ਲਿਵਰ ਜਾਂ ਹੋਰ ਲਿਵਰ ਦੀਆਂ ਸਮੱਸਿਆਵਾਂ ਵਾਲੇ ਲੋਕਾਂ ਨੂੰ ਵਧੇਰੇ ਚਰਬੀ ਵਾਲੇ ਭੋਜਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ, ਕਿਉਂਕਿ ਇਹ ਲਿਵਰ ’ਤੇ ਵਾਧੂ ਬੋਝ ਪਾ ਸਕਦਾ ਹੈ।

ਪਾਚਣ ਸਬੰਧੀ ਸਮੱਸਿਆਵਾਂ :-

ਕਈ ਲੋਕਾਂ ਨੂੰ ਵਧੇਰੇ ਚਰਬੀ ਵਾਲਾ ਭੋਜਨ ਹਜ਼ਮ ਨਹੀਂ ਹੁੰਦਾ। ਜੇਕਰ ਤੁਹਾਨੂੰ ਐਸੀਡਿਟੀ, ਗੈਸ ਜਾਂ ਪੇਟ ਦੀ ਗੜਬੜ ਹੁੰਦੀ ਹੈ ਤਾਂ ਘਿਓ ਦੀ ਮਾਤਰਾ ਘੱਟ ਰੱਖੋ।

Leave a Reply

Your email address will not be published. Required fields are marked *