ਸ਼ਾਹਰੁਖ਼ ਦੀ ਸਲਾਹ ਨੂੰ Ignore ਕਰ ਹੋ ਗਿਆ ਤਬਾਹ ! ਸੁਪਰਸਟਾਰ ਨੇ ਖ਼ੁਦ ਸੁਣਾਇਆ ਆਪਣੀ ਬਰਬਾਦੀ ਦਾ ਕਿੱਸਾ

ਮਸ਼ਹੂਰ ਰੈਪਰ ਤੇ ਗਾਇਕ ਯੋ ਯੋ ਹਨੀ ਸਿੰਘ ਨੇ ਆਪਣੇ ਇੱਕ ਤਾਜ਼ਾ ਇੰਟਰਵਿਊ ਵਿੱਚ ਆਪਣੀ ਨਿੱਜੀ ਜ਼ਿੰਦਗੀ ਅਤੇ ਕਰੀਅਰ ਦੀ ਬਰਬਾਦੀ ਨੂੰ ਲੈ ਕੇ ਕਈ ਸਨਸਨੀਖੇਜ਼ ਖੁਲਾਸੇ ਕੀਤੇ ਹਨ। ਹਨੀ ਸਿੰਘ ਨੇ ਕਬੂਲ ਕੀਤਾ ਹੈ ਕਿ ਜਦੋਂ ਉਹ ਆਪਣੇ ਕਰੀਅਰ ਦੇ ਸਿਖਰ ‘ਤੇ ਸਨ, ਤਾਂ ਉਨ੍ਹਾਂ ਨੇ ਨਸ਼ਿਆਂ ਦੀ ਲਤ ਕਾਰਨ ਬਾਲੀਵੁੱਡ ਦੇ ਦਿੱਗਜ ਕਲਾਕਾਰਾਂ ਦੀ ਸਲਾਹ ਨੂੰ ਵੀ ਅਣਦੇਖਾ ਕਰ ਦਿੱਤਾ ਸੀ। ਉਨ੍ਹਾਂ ਦੱਸਿਆ ਕਿ ਸ਼ਾਹਰੁਖ ਖਾਨ ਅਤੇ ਅਕਸ਼ੇ ਕੁਮਾਰ ਵਰਗੇ ਸਿਤਾਰਿਆਂ ਨੇ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਵਾਰ-ਵਾਰ ਚਿਤਾਵਨੀ ਦਿੱਤੀ ਸੀ।

ਸਾਲ 2011 ਤੋਂ 2014 ਤੱਕ ਹਨੀ ਸਿੰਘ ਭਾਰਤ ਦੇ ਸਭ ਤੋਂ ਵੱਡੇ ਪੌਪ ਕਲਾਕਾਰ ਵਜੋਂ ਉਭਰੇ ਸਨ। ਇਸ ਦੌਰਾਨ ਮਿਲੀ ਬੇਮਿਸਾਲ ਸਫਲਤਾ ਨੇ ਉਨ੍ਹਾਂ ਦੀ ਸੋਚ ਬਦਲ ਦਿੱਤੀ ਸੀ। ਹਨੀ ਸਿੰਘ ਨੇ ਦੱਸਿਆ ਕਿ ਉਸ ਸਮੇਂ ਉਹ ਇੰਨੇ ਅਹੰਕਾਰੀ ਹੋ ਗਏ ਸਨ ਕਿ ਉਹ ਦੂਜਿਆਂ ਦੀ ਬੇਇੱਜ਼ਤੀ ਕਰਨ ਲੱਗੇ ਸਨ ਅਤੇ ਖੁਦ ਨੂੰ ‘ਭਗਵਾਨ’ ਸਮਝਣ ਲੱਗ ਪਏ ਸਨ। ਉਨ੍ਹਾਂ ਅਨੁਸਾਰ, ਇਸੇ ਦੌਰਾਨ ਉਹ ਨਸ਼ਿਆਂ ਦੇ ਦਲਦਲ ਵਿੱਚ ਬੁਰੀ ਤਰ੍ਹਾਂ ਫਸ ਗਏ ਅਤੇ ਉਨ੍ਹਾਂ ਦੀ ਮਾਨਸਿਕ ਸਿਹਤ ਵਿਗੜਨੀ ਸ਼ੁਰੂ ਹੋ ਗਈ।

ਹਨੀ ਸਿੰਘ ਨੇ ਦੱਸਿਆ ਕਿ ਬਾਲੀਵੁੱਡ ਵਿੱਚ ਕਈ ਅਜਿਹੇ ਲੋਕ ਸਨ ਜੋ ਉਨ੍ਹਾਂ ਦਾ ਭਲਾ ਚਾਹੁੰਦੇ ਸਨ। ਖ਼ਾਸ ਤੌਰ ‘ਤੇ ਸ਼ਾਹਰੁਖ ਖਾਨ ਨੇ ਉਨ੍ਹਾਂ ਨੂੰ ਕਈ ਵਾਰ ਸਮਝਾਇਆ ਸੀ ਕਿ ਨਸ਼ਿਆਂ ਦੀ ਇਹ ਆਦਤ ਉਨ੍ਹਾਂ ਨੂੰ ਖ਼ਤਮ ਅਤੇ ਬਰਬਾਦ ਕਰ ਦੇਵੇਗੀ। ਅਕਸ਼ੇ ਕੁਮਾਰ ਨੇ ਵੀ ਉਨ੍ਹਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਨਸੀਹਤ ਦਿੱਤੀ ਸੀ। ਹਾਲਾਂਕਿ, ਉਸ ਸਮੇਂ ਹਨੀ ਸਿੰਘ ਨੇ ਕਿਸੇ ਦੀ ਗੱਲ ਨਹੀਂ ਮੰਨੀ, ਜਿਸ ਦਾ ਨਤੀਜਾ ਉਨ੍ਹਾਂ ਨੂੰ ਭੁਗਤਣਾ ਪਿਆ। ਨਸ਼ਿਆਂ ਦੀ ਲਤ ਅਤੇ ਮਾਨਸਿਕ ਪਰੇਸ਼ਾਨੀ ਕਾਰਨ ਹਨੀ ਸਿੰਘ ਬਾਏਪੋਲਰ ਡਿਸਆਰਡਰ ਨਾਮਕ ਬੀਮਾਰੀ ਦਾ ਸ਼ਿਕਾਰ ਹੋ ਗਏ।

ਉਨ੍ਹਾਂ ਦੱਸਿਆ ਕਿ ਇਸ ਬੀਮਾਰੀ ਦੇ ਇਲਾਜ ਲਈ ਦਿੱਤੀਆਂ ਗਈਆਂ ਭਾਰੀ ਦਵਾਈਆਂ ਕਾਰਨ ਉਨ੍ਹਾਂ ਦੇ ਸਿਰ ਦੇ ਸਾਰੇ ਵਾਲ ਝੜ ਗਏ ਅਤੇ ਉਹ ਗੰਜੇ ਹੋ ਗਏ ਸਨ। ਸਾਲ 2015 ਵਿੱਚ ਉਹ ਇਸ ਬੀਮਾਰੀ ਕਾਰਨ ਸੰਗੀਤ ਦੀ ਦੁਨੀਆ ਤੋਂ ਪੂਰੀ ਤਰ੍ਹਾਂ ਦੂਰ ਹੋ ਗਏ ਅਤੇ ਕਰੀਬ ਤਿੰਨ ਸਾਲ ਇੱਕ ਕਮਰੇ ਵਿੱਚ ਕੈਦ ਰਹੇ।  ਆਪਣੀ ਇਸ ਹਾਲਤ ਲਈ ਹਨੀ ਸਿੰਘ ਨੇ ਮਨੋਰੰਜਨ ਇੰਡਸਟਰੀ ਜਾਂ ਕਿਸੇ ਹੋਰ ਨੂੰ ਦੋਸ਼ੀ ਨਹੀਂ ਠਹਿਰਾਇਆ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਆਪਣੇ ਗਲਤ ਫੈਸਲੇ ਅਤੇ ਸੋਚ ਸੀ ਜਿਸ ਨੇ ਉਨ੍ਹਾਂ ਨੂੰ ਬਰਬਾਦ ਕੀਤਾ। ਹਾਲਾਂਕਿ ਉਨ੍ਹਾਂ ਨੇ 2018 ਵਿੱਚ ਵਾਪਸੀ ਕੀਤੀ, ਪਰ ਉਹ ਅਜੇ ਵੀ ਪੁਰਾਣੇ ਵਰਗਾ ਸਟਾਰਡਮ ਹਾਸਲ ਕਰਨ ਲਈ ਸੰਘਰਸ਼ ਕਰ ਰਹੇ ਹਨ।

Leave a Reply

Your email address will not be published. Required fields are marked *