TCS ਨੂੰ ਵੱਡਾ ਝਟਕਾ: ਕੈਨੇਡਾ ਦੇ ਵੱਡੇ ਬੈਂਕ ਨੇ ਖੋਹਿਆ ਸਾਲਾਂ ਪੁਰਾਣਾ ਕੰਟਰੈਕਟ, ਹੁਣ ਇਸ ਕੰਪਨੀ ਨੂੰ ਮਿਲੀ ਜ਼ਿੰਮੇਵਾ

ਭਾਰਤ ਦੀ ਦਿੱਗਜ ਆਈ.ਟੀ. ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਲਈ ਕੈਨੇਡਾ ਤੋਂ ਇੱਕ ਮਾੜੀ ਖ਼ਬਰ ਸਾਹਮਣੇ ਆਈ ਹੈ। ਕੈਨੇਡਾ ਦੇ ਸਭ ਤੋਂ ਵੱਡੇ ਬੈਂਕ, ਰਾਇਲ ਬੈਂਕ ਆਫ਼ ਕੈਨੇਡਾ (RBC) ਨੇ TCS ਨਾਲ ਆਪਣਾ ਸਾਲਾਂ ਪੁਰਾਣਾ ਸਮਝੌਤਾ ਅੰਸ਼ਕ ਤੌਰ ‘ਤੇ ਖਤਮ ਕਰ ਦਿੱਤਾ ਹੈ। ਬੈਂਕ ਨੇ ਹੁਣ ਇਹ ਅਹਿਮ ਪ੍ਰੋਜੈਕਟ ਗਲੋਬਲ ਆਈ.ਟੀ. ਕੰਪਨੀ ਐਕਸੈਂਚਰ (Accenture) ਦੇ ਹਵਾਲੇ ਕਰ ਦਿੱਤਾ ਹੈ।

150 ਕਰਮਚਾਰੀਆਂ ‘ਤੇ ਪਵੇਗਾ ਸਿੱਧਾ ਅਸਰ 

ਬੈਂਕ ਦੇ ਇਸ ਫੈਸਲੇ ਦਾ ਅਸਰ ਸਿੱਧੇ ਤੌਰ ‘ਤੇ ਉਨ੍ਹਾਂ 150 ਕਰਮਚਾਰੀਆਂ ‘ਤੇ ਪਵੇਗਾ ਜੋ ਇਸ ਪ੍ਰੋਜੈਕਟ ‘ਤੇ ਕੰਮ ਕਰ ਰਹੇ ਸਨ। ਇਨ੍ਹਾਂ ਕਰਮਚਾਰੀਆਂ ਨੂੰ ਹੁਣ “ਰੀ-ਬੈਜਿੰਗ” ਪ੍ਰਕਿਰਿਆ ਦੇ ਤਹਿਤ ਐਕਸੈਂਚਰ ਵਿੱਚ ਤਬਦੀਲ ਕੀਤਾ ਜਾਵੇਗਾ। ਇਸ ਦਾ ਮਤਲਬ ਹੈ ਕਿ ਉਹ ਕਰਮਚਾਰੀ ਆਪਣਾ ਕੰਮ ਜਾਰੀ ਰੱਖਣਗੇ ਪਰ ਹੁਣ ਉਹ TCS ਦੀ ਬਜਾਏ ਐਕਸੈਂਚਰ ਦੇ ਮੁਲਾਜ਼ਮ ਕਹਾਉਣਗੇ।

20 ਸਾਲ ਪੁਰਾਣੀ ਸਾਂਝ ਪਈ ਕਮਜ਼ੋਰ 

TCS ਅਤੇ ਰਾਇਲ ਬੈਂਕ ਆਫ਼ ਕੈਨੇਡਾ ਦੀ ਭਾਈਵਾਲੀ ਸਾਲ 2007 ਵਿੱਚ ਸ਼ੁਰੂ ਹੋਈ ਸੀ। ਉਸ ਸਮੇਂ TCS ਨੂੰ ਬੈਂਕ ਦੇ ਕੋਰ ਬੈਂਕਿੰਗ ਬੁਨਿਆਦੀ ਢਾਂਚੇ ਅਤੇ ਤਕਨਾਲੋਜੀ ਪ੍ਰਣਾਲੀਆਂ ਨੂੰ ਸੰਭਾਲਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ। ਸਾਲ 2020 ਵਿੱਚ ਵੀ TCS ਨੇ ਦਾਅਵਾ ਕੀਤਾ ਸੀ ਕਿ ਉਸ ਨੇ ਬੈਂਕ ਦੇ ਰਿਸਰਚ ਪਲੇਟਫਾਰਮ ਨੂੰ ਕਲਾਊਡ ਅਤੇ AI ਤਕਨਾਲੋਜੀ ਨਾਲ ਅਪਗ੍ਰੇਡ ਕੀਤਾ ਹੈ।

ਬੈਂਕ ਨੇ ਕਿਉਂ ਬਦਲਿਆ ਆਪਣਾ ਫੈਸਲਾ? 

ਸੂਤਰਾਂ ਮੁਤਾਬਕ, ਦੁਨੀਆ ਭਰ ਦੇ ਵੱਡੇ ਬੈਂਕ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਅਤੇ ਆਟੋਮੇਸ਼ਨ ‘ਤੇ ਜ਼ਿਆਦਾ ਧਿਆਨ ਦੇ ਰਹੇ ਹਨ। ਬੈਂਕ ਆਪਣੇ ਮੁੱਖ ਤਕਨੀਕੀ ਆਪਰੇਸ਼ਨਾਂ ‘ਤੇ ਖੁਦ ਜ਼ਿਆਦਾ ਕੰਟਰੋਲ ਰੱਖਣਾ ਚਾਹੁੰਦੇ ਹਨ ਤਾਂ ਜੋ ਲਾਗਤ ਘਟਾਈ ਜਾ ਸਕੇ ਅਤੇ ਕੰਮ ਵਿੱਚ ਤੇਜ਼ੀ ਆਵੇ। ਇਸੇ ਰਣਨੀਤੀ ਤਹਿਤ RBC ਨੇ ਆਪਣੇ ਪੁਰਾਣੇ ਆਈ.ਟੀ. ਕੰਟਰੈਕਟਸ ਦੀ ਸਮੀਖਿਆ ਕੀਤੀ ਅਤੇ ਕੁਝ ਕੰਮ TCS ਤੋਂ ਹਟਾ ਕੇ ਐਕਸੈਂਚਰ ਨੂੰ ਦੇ ਦਿੱਤਾ।

TCS ਲਈ ਕਿਉਂ ਹੈ ਇਹ ਚਿੰਤਾ ਦਾ ਵਿਸ਼ਾ? 

ਉੱਤਰੀ ਅਮਰੀਕਾ ਅਤੇ ਕੈਨੇਡਾ TCS ਲਈ ਬਹੁਤ ਮਹੱਤਵਪੂਰਨ ਬਾਜ਼ਾਰ ਹਨ, ਕਿਉਂਕਿ ਕੰਪਨੀ ਦੀ ਕੁੱਲ ਕਮਾਈ ਦਾ ਲਗਭਗ 48 ਫੀਸਦੀ ਹਿੱਸਾ ਇਸੇ ਖੇਤਰ ਤੋਂ ਆਉਂਦਾ ਹੈ। ਅਜਿਹੇ ਵਿੱਚ ਇੰਨੇ ਪੁਰਾਣੇ ਅਤੇ ਵੱਡੇ ਬੈਂਕਿੰਗ ਕਲਾਇੰਟ ਨਾਲ ਕੰਟਰੋਕਟ ਵਿੱਚ ਬਦਲਾਅ ਨੂੰ ਆਈ.ਟੀ. ਸੈਕਟਰ ਵਿੱਚ ਇੱਕ ਵੱਡਾ ਸੰਕੇਤ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਇਸ ਪੂਰੇ ਮਾਮਲੇ ‘ਤੇ ਅਜੇ ਤੱਕ TCS, RBC ਜਾਂ ਐਕਸੈਂਚਰ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Leave a Reply

Your email address will not be published. Required fields are marked *