ਕਦੇ ਲੁਕਸ ਕਾਰਨ ਝੱਲਣੇ ਪਏ ਕਈ ਰਿਜੈਕਸ਼ਨ, ਫਿਰ ਬਲਾਕਬਸਟਰ ਫਿਲਮ ਨਾਲ ਕਰਾਈ ਸਭ ਦੀ ਬੋਲਤੀ ਬੰਦ

ਬਾਲੀਵੁੱਡ ਅਦਾਕਾਰਾ ਅਦਾ ਸ਼ਰਮਾ ਅੱਜ ਆਪਣਾ 34ਵਾਂ ਜਨਮਦਿਨ ਮਨਾ ਰਹੀ ਹੈ। ਭਾਵੇਂ ਅਦਾ ਅੱਜ ਭਾਰਤੀ ਸਿਨੇਮਾ ਦਾ ਇੱਕ ਚਮਕਦਾ ਸਿਤਾਰਾ ਹੈ, ਪਰ ਉਸ ਨੂੰ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਰਿਜੈਕਸ਼ਨ ਅਤੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ।

ਅਦਾ ਸ਼ਰਮਾ ਨੇ ਇੱਕ ਇੰਟਰਵਿਊ ਵਿੱਚ ਖੁਲਾਸਾ ਕੀਤਾ ਸੀ ਕਿ ਕਰੀਅਰ ਦੀ ਸ਼ੁਰੂਆਤ ਵਿੱਚ ਕਈ ਲੋਕਾਂ ਨੇ ਉਨ੍ਹਾਂ ਨੂੰ ਇਹ ਕਹਿ ਕੇ ਨਕਾਰ ਦਿੱਤਾ ਸੀ ਕਿ ਉਹ “ਚੰਗੀ ਨਹੀਂ ਦਿਖਦੀ”। ਖਾਸ ਤੌਰ ‘ਤੇ ਉਨ੍ਹਾਂ ਦੇ ਘੁੰਗਰਾਲੇ ਵਾਲਾਂ ਅਤੇ ਮੋਟੀਆਂ ਆਈਬ੍ਰੋਜ਼ (eyebrows) ਨੂੰ ਲੈ ਕੇ ਉਨ੍ਹਾਂ ਨੂੰ ਕਈ ਤਾਣੇ ਸੁਣਨੇ ਪਏ ਸਨ। ਹਾਲਾਂਕਿ, ਅਦਾ ਨੇ ਇਨ੍ਹਾਂ ਗੱਲਾਂ ਨੂੰ ਆਪਣੀ ਕਮਜ਼ੋਰੀ ਨਹੀਂ ਬਣਨ ਦਿੱਤਾ ਅਤੇ ਆਪਣੀ ਮਿਹਨਤ ਦੇ ਦਮ ‘ਤੇ ਇੰਡਸਟਰੀ ਵਿੱਚ ਆਪਣੀ ਵੱਖਰੀ ਪਛਾਣ ਬਣਾਈ।

ਅਦਾ ਨੇ ਸਾਲ 2008 ਵਿੱਚ ਹੌਰਰ ਫਿਲਮ ‘1920’ ਨਾਲ ਬਾਲੀਵੁੱਡ ਵਿੱਚ ਕਦਮ ਰੱਖਿਆ ਸੀ। ਇਸ ਫਿਲਮ ਵਿੱਚ ਉਨ੍ਹਾਂ ਦੀ ਅਦਾਕਾਰੀ ਨੂੰ ਕਾਫੀ ਸਰਾਹਿਆ ਗਿਆ ਅਤੇ ਪਹਿਲੀ ਹੀ ਫਿਲਮ ਨਾਲ ਉਨ੍ਹਾਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਇਸ ਤੋਂ ਬਾਅਦ ਉਨ੍ਹਾਂ ਨੇ ਹਿੰਦੀ ਦੇ ਨਾਲ-ਨਾਲ ਤੇਲਗੂ, ਤਾਮਿਲ ਅਤੇ ਕੰਨੜ ਫਿਲਮਾਂ ਵਿੱਚ ਵੀ ਕੰਮ ਕਰਕੇ ਦੱਖਣ ਭਾਰਤੀ ਸਿਨੇਮਾ ਵਿੱਚ ਆਪਣੀ ਖਾਸ ਜਗ੍ਹਾ ਬਣਾਈ। ਅਦਾ ਸ਼ਰਮਾ ਦੇ ਕਰੀਅਰ ਦੀ ਸਭ ਤੋਂ ਵੱਡੀ ਸਫਲਤਾ ਫਿਲਮ ‘ਦਿ ਕੇਰਲ ਸਟੋਰੀ’ ਰਹੀ। ਲਗਭਗ 40 ਕਰੋੜ ਰੁਪਏ ਦੇ ਬਜਟ ਵਿੱਚ ਬਣੀ ਇਸ ਫਿਲਮ ਨੇ ਬਾਕਸ ਆਫਿਸ ‘ਤੇ 300 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ। ਰਿਪੋਰਟਾਂ ਅਨੁਸਾਰ, ਅਦਾ ਨੂੰ ਇਸ ਫਿਲਮ ਲਈ 1 ਕਰੋੜ ਰੁਪਏ ਫੀਸ ਵਜੋਂ ਮਿਲੇ ਸਨ, ਜੋ ਕਿ ਫਿਲਮ ਦੀ ਪੂਰੀ ਸਟਾਰਕਾਸਟ ਵਿੱਚ ਸਭ ਤੋਂ ਜ਼ਿਆਦਾ ਸੀ।

Leave a Reply

Your email address will not be published. Required fields are marked *