”ਮੈਂ ਪਹਿਲਾਂ ਹੀ ਛੱਡ ਚੁੱਕਾਂ ਦੁਨੀਆ, ਹੁਣ ਮੌਤ ਦਾ ਕੋਈ ਡਰ ਨਹੀਂ..!” ਲਾਈਵ ਕੰਸਰਟ ‘ਚ ਭਾਵੁਕ ਹੋਏ ਦਿਲਜੀਤ ( Video)

ਅਦਾਕਾਰ-ਗਾਇਕ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੇ ‘ਔਰਾ ਵਰਲਡ ਟੂਰ 2026’ ਤਹਿਤ ਕੈਨੇਡਾ ਵਿੱਚ ਮੌਜੂਦ ਹਨ। ਇਸੇ ਟੂਰ ਤਹਿਤ ਕੈਨੇਡਾ ਦੇ ਕੈਲਗਰੀ ਵਿੱਚ ਆਯੋਜਿਤ ਗਾਇਕ ਦੇ ਹਾਲੀਆ ਕੰਸਰਟ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਸਾਹਮਣੇ ਆਈ ਹੈ, ਜਿਸ ਵਿੱਚ ਦਿਲਜੀਤ ਜ਼ਿੰਦਗੀ, ਮੌਤ ਅਤੇ ਤਿਆਗ ‘ਤੇ ਕੁੱਝ ਗੱਲਾਂ ਕਰਦੇ ਨਜ਼ਰ ਆ ਰਹੇ ਹਨ, ਜਿਨ੍ਹਾਂ ਨੇ ਉਨ੍ਹਾਂ ਦੇ ਪ੍ਰਸ਼ੰਸਕਾਂ ਨੂੰ ਡੂੰਘੀ ਚਿੰਤਾ ਵਿੱਚ ਪਾ ਦਿੱਤਾ ਹੈ। 30 ਅਪ੍ਰੈਲ ਨੂੰ ਕੈਲਗਰੀ ਦੇ ਸਕੋਸ਼ੀਆਬੈਂਕ ਸੈਡਲਡੋਮ ਵਿੱਚ ਆਪਣੇ ‘ਔਰਾ ਵਰਲਡ ਟੂਰ’ (Aura World Tour) ਦੌਰਾਨ ਪ੍ਰਦਰਸ਼ਨ ਕਰਦੇ ਹੋਏ ਦਿਲਜੀਤ ਨੇ ਅਚਾਨਕ ਗਾਉਣਾ ਰੋਕ ਕੇ ਸਟੇਜ ਤੋਂ ਪੰਜਾਬੀ ਵਿੱਚ ਸੰਬੋਧਨ ਕੀਤਾ। ‘

ਉਨ੍ਹਾਂ ਨੇ ਕਿਹਾ, ‘ਮੈਂ ਇਹ ਦੁਨੀਆ ਪਹਿਲਾਂ ਹੀ ਛੱਡ ਚੁੱਕਾ ਹਾਂ। ਮੈਨੂੰ ਮੌਤ ਦਾ ਕੋਈ ਡਰ ਨਹੀਂ ਹੈ। ਪਿਛਲੇ ਦਸੰਬਰ, ਮੈਂ ਇਸ ਸਰੀਰ ਵਿੱਚੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਿਹਾ ਸੀ। ਪਰ ਹੁਣ ਇਸ ਸਰੀਰ ਨੂੰ ਛੱਡਣ ਤੋਂ ਪਹਿਲਾਂ ਮੈਨੂੰ ਕੁਝ ਹੋਰ ਕੰਮ ਕਰਨੇ ਹਨ। ਡਰਨ ਦੀ ਕੋਈ ਗੱਲ ਨਹੀਂ ਹੈ। ਪੰਜਾਬ ਬਾਰੇ ਹਮੇਸ਼ਾ ਗੱਲ ਹੁੰਦੀ ਰਹੀ ਹੈ ਅਤੇ ਮੇਰੇ ਵੱਲੋਂ ਹੁੰਦੀ ਰਹੇਗੀ। ਮੈਂ ਇਸ ਦੁਨੀਆ ਨੂੰ ਪਹਿਲਾਂ ਹੀ ਛੱਡ ਚੁੱਕਾ ਹਾਂ। ਇਹੀ ਸੱਚ ਹੈ। ਮੈਂ ਇਸ ਸਟੇਜ ‘ਤੇ ਖੜ੍ਹਾ ਹਾਂ ਅਤੇ ਇਹੀ ਮੇਰਾ ਭਗਵਾਨ ਹੈ। ਮੇਰੀ ਕਿਸੇ ਨਾਲ ਦੁਸ਼ਮਣੀ ਹੈ। ਮੈਂ ਸਾਰਿਆਂ ਨੂੰ ਪਿਆਰ ਕਰਦਾ ਹਾਂ। ਪਿਆਰ, ਸਤਿਕਾਰ ਅਤੇ ਮਾਫ਼ੀ। ਮੈਂ ਇਨ੍ਹਾਂ ਚੀਜ਼ਾਂ ਨੂੰ ਆਪਣੀ ਜ਼ਿੰਗਦੀ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਹਾਂ। ਜੋ ਲੋਕ ਅਜੇ ਵੀ ਮੇਰੇ ਨਾਲ ਹਨ, ਇਹੀ ਤਾਂ ਪੰਜਾਬ ਦਾ ਨਾਂ ਹੈ। ਮੈਂ ਹੀ ਪੰਜਾਬ ਹਾਂ।’

Leave a Reply

Your email address will not be published. Required fields are marked *