ਅਮਰੀਕਾ ਦੇ ਲੁਈਸਿਆਨਾ ‘ਚ ਫਾਇਰਿੰਗ ! 1 ਦੀ ਮੌਤ, 5 ਹੋਰ ਜ਼ਖ਼ਮੀ

ਅਮਰੀਕਾ ਦੇ ਲੁਈਸਿਆਨਾ ਵਿਚ ਇਕ ਮਾਲ ਦੇ ਫੂਡ ਕੋਰਟ ਵਿਚ ਵੀਰਵਾਰ ਨੂੰ ਹੋਈ ਗੋਲੀਬਾਰੀ ਦੀ ਘਟਨਾ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਅਤੇ 5 ਹੋਰ ਜ਼ਖਮੀ ਹੋ ਗਏ। ਪੁਲਸ ਅਤੇ ਚਸ਼ਮਦੀਦਾਂ ਨੇ ਇਹ ਜਾਣਕਾਰੀ ਦਿੱਤੀ ਹੈ। 

ਅਧਿਕਾਰੀਆਂ ਨੇ ਬੈਟਨ ਰੂਜ਼ ਸਥਿਤ ਮਾਲ ਆਫ ਲੁਈਸਿਆਨਾ ਦੇ ਅੰਦਰ ਹੋਈ ਗੋਲੀਬਾਰੀ ਨੂੰ ਕੋਈ ਅਚਾਨਕ ਹਮਲਾ ਨਹੀਂ, ਸਗੋਂ ਦੋ ਗੁੱਟਾਂ ਵਿਚਾਲੇ ਹੋਈ ਝੜਪ ਦੱਸਿਆ ਹੈ। ਲੁਈਸਿਆਨਾ ਦੀ ਅਟਾਰਨੀ ਜਨਰਲ ਲਿਜ਼ ਮੁਰਿਲ ਨੇ ਕਿਹਾ ਕਿ ਇਸ ਘਟਨਾ ਵਿਚ ਕੁਝ ਨਿਰਦੋਸ਼ ਰਾਹਗੀਰਾਂ ਨੂੰ ਵੀ ਗੋਲੀ ਲੱਗੀ ਹੈ। 

ਪੁਲਸ ਮੁਖੀ ਟੀਜੇ ਮੋਰਸ ਨੇ ਦੱਸਿਆ ਕਿ ਇਸ ਸਬੰਧੀ 5 ਲੋਕਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ ਅਤੇ ਆਮ ਲੋਕਾਂ ਨੂੰ ਹੁਣ ਕੋਈ ਖ਼ਤਰਾ ਨਹੀਂ ਹੈ। ਮੋਰਸ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਹ ਦੋ ਵੱਖ-ਵੱਖ ਗੁੱਟਾਂ ਵਿਚਕਾਰ ਲੜਾਈ ਸੀ। ਮੰਦਭਾਗੀ ਗੱਲ ਹੈ ਕਿ ਨਿਰਦੋਸ਼ ਲੋਕ ਗੋਲੀਬਾਰੀ ਦੀ ਲਪੇਟ ਵਿਚ ਆ ਗਏ।

Leave a Reply

Your email address will not be published. Required fields are marked *