ਅੰਬਰੀ ਭਾਬੜ ਮੱਚਿਆ

     ਅੰਬਰ ਉੱਪਰ ਪੀਂਘਾ ਬੱਦਲਾ ਦੀਆਂ ,
    ਨਾਲ ਸਜਾਕੇ ਰੱਸੀਆ ਤਾਰਿਆ ਦੀਆਂ।
    ਪੂਰਨਮਾਸ਼ੀ ਨੂੰ ਪਰਾਂਤਾ ਪਾਣੀ ਦੀਆਂ ,
   ਭਰ ਮਨ ਸਰੂਰ ਨਾਲ ਚੰਨ ਅਰਸ਼ੋ . 
    ਪਰਾਂਤ 'ਚ ਚੰਨ ਪਰਛਾਵਾ ਲਾਹ ਲਿਆ ।
   ਖਿਡੌਣਾ ਰੂਪ ਜਾਣ ਚੰਨ ਦੀ ਚਾਨਣੀ ਨੂੰ ,
  ਮਨ ਮਸਤ ਖੇਡਣ ਨੂੰ ਮਚਲਾ ਗਿਆ ।
    ਤਾਰਿਆਂ ਭਰੀ ਮਹਿਫਲ ਨਾਲ ਚੰਨ ,
  ਭੋਂ ਤੋ ਅਰਸ਼ੋ ਪਰਾਂਤ ਵਿੱਚ ਆ ਗਿਆ।
  ਖੂਬ ਰੋਣਕਾ ਸਰੂਰ ਮਸਤੀ ਭਰੇ ,
  ਮਨ 'ਚ ਵਾਂਗ ਸਵਰਗ ਦੇ ਲਾ ਗਿਆ ।
  ਹੋਲੀ -ਹੋਲੀ ਤੁਰ ਅੰਬਰ ਵਿੱਚ ਜਾਪੇ , 
  ਲੁਕਣ ਮੀਚੀ ਵਾਂਗ ਖੇਡਣ ਆ ਗਿਆ ।
   ਸੋਹਣੀ ਮੁਰਤ ਦੀਆਂ ਸ਼ੀਤਲ ਕਿਰਨਾ, 
   ੳਧਾਰੀ ਰੋਸ਼ਨੀ ਸੂਰਜ ਤੋ ਲੈ ਕੇ ਆ ਗਿਆ।
 ਘਈ ਦੇ ਦਿਲ ਝੋਪੜੀ , ਬਣਾ ਕੇ ਅੱਖੀ ਦੀਵੀਆਂ , 
 ਲੋਂ ਤਾਰਿਆ ਦੀ , ਜੋਤ ਵਾਂਗ  ਰੁਸ਼ਨਾ ਗਿਆ ।
    ਹੱਸਾ - ਖੇਡਾ  ਕਰਾ ਚਾਨਣੀ ਨਾਲ ਕਲੋਲਾਂ ,
  ਵਿੱਚ ਉਜਾੜੀ ਖੁਸ਼ੀਆਂ ਵਿਖਾ ਗਿਆ ।
 ਘਈ  ਦੇ ਖਿਡੋਣੇ  ਵਾਂਗ, ਮਨ 'ਚ ਸਮਾ ਗਿਆ, 
   ਖੇਡਾ ਮੈਨੂੰ  ਖੇਡਦੀ   ਚੰਨ  ਨਾਲ  ਵੇਖਕੇ ।
    ਲਗਦਾ ਚਕੌਰ ਪੰਛੀ ਵੀ ਘਬਰਾ ਗਿਆ, 
  ਅੰਬਰ ਸੀਨੇ 'ਚ ਭਾਬੜ  ਮਚਾ ਗਿਆ ।
    ਆਖੇ ਅੰਬਰ ਕੋਣ ਰੀਝਾਂ ਚੰਨ ਨਾਲ ,
   ਵਾਂਗ ਖਿਡੋਣੇ ਖੈਡ ਮੌਜਾ ਲਗਾ ਗਿਆ ।
 ਅੰਬਰ ਨੂੰ ਸਸ਼ੋਪੰਜ ਵਿੱਚ ਪਾ ਗਿਆ , 
   ਕੌਣ ਭਲਾ ਭੂੰਨੇ ਤਿੱਤਰ ਉੱਡਾ ਗਿਆ ।
   ਭਰਿਆਂ ਪੀਤੀਆ ਅੰਬਰ ਹੁਣ ਆਖੇ , 
 ਕੋਣ  ਚੰਨ ਦਾ ਪਰਛਾਵਾਂ  ਅੰਬਰ ਤੋ ਭੋਂ ,  
   ਪਾਣੀ ਭਰੀ ਪਰਾਂਤ ' ਚ ਹੇਠਾ  ਲਾਹ ਗਿਆ ।
   ਖ਼ਾਨਿਓ -ਖ਼ਾਨਿਓ ਮੁੜ ਆਖੇ ਅੰਬਰ ,
   ਅੰਬਰ  ਹੁੰਦੇ ਕੋਣ ਚੰਨ  ਬਣਾ ਖਿਡੌਣਾ ।
   ਸਰੂਰੀ ਰੀਂਝਾ ਕੋਣ ਚੰਨ ਨਾਲ ਲਾ ਗਿਆ, 
    ਸਰੂਰੀ ਰੀਂਝਾ ਕੋਣ ਚੰਨ ਨਾਲ ਲਾ ਗਿਆ ।
             ਬਬੀਤਾ ਘਈ 

ਜਿਲ੍ਹਾ ਲੁਧਿਆਣਾ
ਫੋਨ ਨੰਬਰ 6239083668

Leave a Reply

Your email address will not be published. Required fields are marked *