ਲੁਧਿਆਣਾ ( ਲੋਕ ਮਸਲੇ ਬਿਉਰੋ) ਲੁਧਿਆਣਾ ਆਰ ਟੀ ਉ ਦਫਤਰ ਵਿਚ ਪਿਛਲੇ ਕਾਫੀ ਸਮੇਂ ਤੋਂ ਆਰ ਸੀ ਦੀ ਬੈਕਲਾਗ ਐਂਟਰੀ ਦਾ ਕੰਮ ਤਕਰੀਬਨ ਠੱਪ ਵਰਗਾ ਹੀ ਸੀ। ਬੈਕਲਾਗ ਐਂਟਰੀ ਦਾ ਕੰਮ ਜਿਸ ਕਲਰਕ ਕੋਲ ਸੀ ਉਹ ਕਲਰਕ ਕੰਮ ਕਰਕੇ ਰਾਜੀ ਹੀ ਨਹੀਂ ਸੀ। ਉਸ ਕਲਰਕ ਦਾ ਕੰਮ ਸਿਰਫ ਪਬਲਿਕ ਨੂੰ ਪ੍ਰੇਸ਼ਾਨ ਕਰਨਾ ਹੀ ਸੀ। ਹੁਣ ਕੁੱਝ ਕੁ ਦਿਨਾ ਤੋ ਇਹ ਕੰਮ ਸਟੈਨੋ ਨਵਦੀਪ ਕੋਲ ਆਇਆ ਹੈ ਇਸ ਨੇ ਬੈਕਲਾਗ ਐਂਟਰੀ ਦਾ ਕੰਮ ਆਪਣੇ ਸਹਿਯੋਗੀ ਸਟਾਫ ਨਾਲ ਰੱਲ ਕੇ ਤਕਰੀਬਨ ਤਕਰੀਬਨ ਅੱਧੇ ਤੋਂ ਵੱਧ ਆਰ ਸੀ ਬੈਕਲਾਗ ਦੀਆਂ ਫਾਈਲਾਂ ਨੂੰ ਅਪਰੂਵਲ ਕਰਾਂ ਦਿੱਤੀਆਂ ਹਨ ਜੇ ਸਟੈਨੋ ਨੇ ਇਸੇ ਰਫ਼ਤਾਰ ਨਾਲ ਬੈਕਲਾਗ ਐਂਟਰੀ ਦਾ ਕੰਮ ਜਾਰੀ ਰੱਖਿਆ ਤਾਂ ਇਹ ਕੰਮ ਕੁਝ ਹੀ ਦਿਨਾ ਵਿਚ ਸਾਰੀਆਂ ਹੀ ਫਾਈਲਾਂ ਕੰਪਲੀਟ ਹੋ ਜਾਣਗੀਆਂ।ਜਦੋਂ ਕਿ ਤਕਰੀਬਨ ਕੂਲ ਫਾਈਲਾਂ ਇਕ ਹਜ਼ਾਰ ਦੇ ਲਗਪਗ ਸਟੈਨੋ ਕੋਲ ਆਈਆ ਸੀ। ਜਦੋਂ ਇਸ ਸਬੰਧੀ ਸਟੈਨੋ ਨਵਦੀਪ ਜੀ ਦੇ ਨਾਲ ਲੋਕ ਮਸਲੇ ਅਖ਼ਬਾਰ ਦੀ ਟੀਮ ਨੇ ਗੱਲ ਕੀਤੀ ਤਾ ਉਹਨਾਂ ਨੇ ਦੱਸਿਆ ਕਿ ਮੈਂ ਤਕਰੀਬਨ ਅੱਧ ਤੋਂ ਵੱਧ ਫਾਈਲਾਂ ਦੀ ਅਪਰੂਵਲ ਹੋ ਚੁਕੀਆਂ ਹਨ। ਜਿਸ ਨਾਲ ਸਰਕਾਰ ਨੂੰ ਟੈਕਸ ਇੰਨਸ਼ੋਰੈਂਸ ਨੰਬਰ ਪਲੇਟਾਂ ਬੈਂਕ ਲੋਨ ਕਟਵਾਉਣਾ ਜਾ ਬੈਂਕ ਲੋਨ ਚੜ੍ਹਾਉਣਾ ਆਦਿ ਦੇ ਰੂਪ ਵਿੱਚ ਸਰਕਾਰ ਕੋਲ ਕਰੋੜਾਂ ਦਾ ਮਾਲੀਆ ਇਕੱਠਾ ਹੋ ਜਾਵੇਗਾ ਤੇ ਉਥੇ ਹੀ ਆਮ ਪਬਲਿਕ ਨੂੰ ਪੁਲਿਸ ਚਲਾਨਾ ਤੋਂ ਵੀ ਛੁਟਕਾਰਾ ਮਿਲੇਗਾ।
ਜਦੋਂ ਤੋ ਸਟੈਨੋ ਨਵਦੀਪ ਸੰਭਾਲਾ ਬੈਕਲਾਗ ਐਂਟਰੀ ਦਾ ਕੰਮ ਕਾਰ ਆਰ ਸੀ ਬੈਕਲਾਗ ਐਂਟਰੀ ਨੇ ਫੜੀ ਰਫ਼ਤਾਰ