ਜ਼ਿਆਦਾ ਮਾਤਰਾ ‘ਚ ਕਰਦੇ ਹੋ ਖੰਡ ਦਾ ਸੇਵਨ ਤਾਂ ਹੋ ਜਾਓ ਸਾਵਧਾਨ! ਸਿਹਤ ਨੂੰ ਹੋ ਸਕਦੈ ਗੰਭੀਰ ਨੁਕਸਾਨ

ਅੱਜਕੱਲ੍ਹ ਦੀ ਦੌੜ-ਭੱਜ ਭਰੀ ਜ਼ਿੰਦਗੀ ਵਿਚ ਮਿੱਠਾ ਸਾਡੀ ਰੋਜ਼ਾਨਾ ਦੀ ਡਾਇਟ ਦਾ ਹਿੱਸਾ ਬਣ ਚੁੱਕਾ ਹੈ। ਚਾਹੇ ਉਹ ਚਾਹ ਹੋਵੇ, ਮਿਠਾਈਆਂ, ਕੋਲਡ ਡ੍ਰਿੰਕਸ ਜਾਂ ਪੈਕਡ ਫੂਡ, ਹਰ ਥਾਂ ਖੰਡ ਲੁਕੀ ਹੋਈ ਹੈ ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਮਿੱਠਾ ਸਵਾਦ ਕਈ ਵਾਰੀ ਸਿਹਤ ਲਈ ਕੌੜਾ ਸਬੂਤ ਬਣ ਸਕਦਾ ਹੈ? ਜ਼ਿਆਦਾ ਖੰਡ ਖਾਣ ਨਾਲ ਸਰੀਰ ਵਿਚ ਅਜਿਹੇ ਬਦਲਾਅ ਆਉਂਦੇ ਹਨ ਜੋ ਹੌਲੀ-ਹੌਲੀ ਕਈ ਗੰਭੀਰ ਬਿਮਾਰੀਆਂ ਨੂੰ ਜਨਮ ਦੇ ਸਕਦੇ ਹਨ। ਇਸ ਲਈ ਆਓ ਇਸ ਲੇਖ ਰਾਹੀਂ ਅਸੀਂ ਜਾਣਦੇ ਹਾਂ ਕਿ ਜ਼ਿਆਦਾ ਖੰਡ ਖਾਣ ਨਾਲ ਸਾਡੇ ਸਰੀਰ ਉਤੇ ਇਸ ਦੇ ਕੀ ਮਾੜੇ ਅਸਰ ਹੁੰਦੇ ਹਨ। 

ਸ਼ੂਗਰ ਦੀ ਸਮੱਸਿਆ
– ਵਧੇਰੇ ਖੰਡ ਖਾਣ ਨਾਲ ਬਲੱਡ ਸ਼ੁਗਰ ਲੈਵਲ ਹਮੇਸ਼ਾ ਹਾਈ ਰਹਿੰਦਾ ਹੈ, ਜੋ ਲੰਬੇ ਸਮੇਂ ‘ਚ ਟਾਈਪ-2 ਡਾਇਬਟੀਜ਼ ਦਾ ਕਾਰਨ ਬਣ ਸਕਦਾ ਹੈ।

ਸਰੀਰ ‘ਚ ਮੋਟਾਪਾ ਵਧਾਵੇ
– ਖੰਡ ਵਿਚ ਕੈਲੋਰੀਆਂ ਬਹੁਤ ਹੁੰਦੀਆਂ ਹਨ ਪਰ ਇਹ ਸਰੀਰ ਨੂੰ ਕੋਈ ਪੌਸ਼ਟਿਕਤਾ ਨਹੀਂ ਦਿੰਦੀ। ਇਹ ਵਾਧੂ ਕੈਲੋਰੀਆਂ ਸਰੀਰ ਵਿੱਚ ਚਰਬੀ ਵਜੋਂ ਇਕੱਠੀਆਂ ਹੋ ਜਾਂਦੀਆਂ ਹਨ।

 ਦੰਦਾਂ ਨੂੰ ਕਰੇ ਖਰਾਬ
– ਖੰਡ ਬੈਕਟੀਰੀਆ ਲਈ ਖੁਰਾਕ ਵਰਗੀ ਹੁੰਦੀ ਹੈ। ਇਹ ਬੈਕਟੀਰੀਆ ਐਸਿਡ ਬਣਾਉਂਦੇ ਹਨ ਜੋ ਦੰਦਾਂ ਦੀ ਇਮਲ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਦਿਲ ਦੀਆਂ ਬੀਮਾਰੀਆਂ
– ਵਧੇਰੇ ਖੰਡ ਖਾਣ ਨਾਲ ਕੋਲੇਸਟ੍ਰੋਲ ਅਤੇ ਟ੍ਰਾਈਗਲਿਸਰਾਈਡ ਲੈਵਲ ਵਧ ਜਾਂਦੇ ਹਨ, ਜੋ ਦਿਲ ਦੀਆਂ ਸਮੱਸਿਆਵਾਂ ਵਧਾਉਂਦੇ ਹਨ।

ਲਿਵਰ ਤੇ ਬੁਰਾ ਅਸਰ
– ਖੰਡ, ਖ਼ਾਸ ਕਰਕੇ ਫਰਕਟੋਜ਼, ਲਿਵਰ ਵਿਚ ਚਰਬੀ ਵਧਾਉਂਦੀ ਹੈ ਜੋ ਫੈਟੀ ਲਿਵਰ ਡਿਜ਼ੀਜ਼ ਨੂੰ ਜਨਮ ਦੇ ਸਕਦੀ ਹੈ।

ਸਕਿਨ ਤੇ ਪ੍ਰਭਾਵ 
– ਵਧੇਰੇ ਖੰਡ ਖਾਣ ਨਾਲ ਇੰਸੁਲਿਨ ਲੈਵਲ ਵਧਦਾ ਹੈ, ਜੋ ਤੇਲ ਗ੍ਰੰਥੀਆਂ ਨੂੰ ਉਤੇਜਿਤ ਕਰਦਾ ਹੈ ਤੇ ਚਿਹਰੇ ‘ਤੇ ਮੁਹਾਸੇ ਆਉਣ ਦੀ ਸੰਭਾਵਨਾ ਵਧ ਜਾਂਦੀ ਹੈ।

ਦਿਮਾਗ ‘ਤੇ ਅਸਰ
– ਖੰਡ ਦੀ ਆਦਤ ਮਾਨਸਿਕ ਤਣਾਅ, ਚਿੜਚਿੜਾਪਨ ਅਤੇ ਡਿਪਰੈਸ਼ਨ ਨਾਲ ਵੀ ਜੋੜੀ ਗਈ ਹੈ।

ਇਮਿਊਨਿਟੀ ਕਰੇ ਕਮਜ਼ੋਰ 
– ਜਦੋਂ ਸਰੀਰ ‘ਚ ਖੰਡ ਦੀ ਮਾਤਰਾ ਵੱਧ ਜਾਂਦੀ ਹੈ ਤਾਂ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ, ਜਿਸ ਕਾਰਨ ਬਿਮਾਰੀਆਂ ਦੀ ਸੰਭਾਵਨਾ ਵਧ ਜਾਂਦੀ ਹੈ।

Leave a Reply

Your email address will not be published. Required fields are marked *