…… ਵਿਚਾਰ ……

ਢੇਰ …

ਦੁੱਜਿਆਂ ਨੂੰ ਦੁਆਵਾਂ ਦੇਣੀਆਂ ਸ਼ੁਰੂ ਕਰੋ।ਤੁਹਾਨੂੰ ਵੀ ਝੋਲੀਆਂ ਭਰ ਭਰ ਆਸ਼ੀਰਵਾਦ ਮਿਲਣੇ ਸ਼ੁਰੂ ਹੋ ਜਾਣਗੇ।ਦੇਣੇ ‘ਚ ਹੀ ਲੈਣਾ ਸਮਾਇਆ ਹੁੰਦਾ ਹੈ॥
ਬਚਪਨ ‘ਚ ਢੇਰ ਸਾਰਾ ਪਿਆਰ ਮੁਹੱਬਤ ਮਿਲਿਆ। ਵੱਡੇ ਹੁੰਦੇ ਗਏ।ਈਰਖਾ,ਨਫਰਤਾਂ, ਬੇਗਾਨਗੀ ਆਦਿ ਦੇ ਢੇਰ ਵਧਦੇ ਗਏ।ਆਇਆ ਬੁਢਾਪਾ।ਪਛਤਾਵੇ ਦੇ ਢੇਰ ‘ਤੋਂ ਲੰਘਦਿਆਂ ਰੁੱਖਸਤ ਹੋਏ। ਸਿਆਣਪ ਕਿੱਥੇ ??
ਸਮੇਂ ਸਿਰ ਮੁਹੱਬਤਾਂ ਤੇ ਅਪਣੱਤਾਂ ਦੇ ਢੇਰ ਵਧਾਉਂਦੇ ਤੇ ਫੈਲਾਉਂਦੇ ਜਾਵੋ।ਜ਼ਿੰਦਗੀ ਤੀਆਂ ਵਾਂਗ ਲੰਘਣ ਲੱਗੇਗੀ॥

  • *ਡੱਫਰ …
    ਡੱਫਰ ਬੰਦਿਆਂ ਦਾ ਭੁੱਲ ਕੇ ਵੀ ਸੰਗ ਨਾ ਕਰੋ।ਰੰਗ ਚੜੇਗਾ ਤਾਂ ਫਿਰ ਪਛਤਾਵੋਂਗੇ॥
    ਡੱਫਰ ਹੋਣਾ ਜ਼ੁਰਮ ਨਹੀਂ ਅਣਗਹਿਲੀ ਜਾਂ ਹਾਲਾਤਾਂ ਕਾਰਨ ਹੋ ਸਕਦਾ ਹੈ।ਚਿੰਤਨ ਕਰਨ ਲੱਗੋ।ਸਿਆਣਪ ਵੱਧਣ ਲੱਗ ਪਵੇਗੀ॥
    ਸਭ ਕੁੱਝ ਹੁੰਦਿਆਂ ਸੁੰਦਿਆਂ ਜਾਣ ਬੁੱਝ ਕੇ ਡੱਫਰ ਬਨਣ ਦਾ ਡਰਾਮਾਂ ਕਰਨ ਵਾਲਾ ਖਤਰਨਾਕ ਹੁੰਦੈ । ਬੱਚ ਕੇ ਮੋੜ ਤੋਂ॥
    ਦਰਸ਼ਨ ਸਿੰਘ ਬਰੇਟਾ
    ਪ੍ਰਿੰਸੀਪਲ/ਜ਼ਿਲਾ ਆਰ. ਕਮਿ.(ਸਕਾਊਟ)ਮਾਨਸਾ

Leave a Reply

Your email address will not be published. Required fields are marked *